Pages

Monday, July 14, 2008

ਯੁਨੀਕੋਡ ਵਿੱਚ ਪੰਜਾਬੀ ਲਿਖਣੀ ਸਿੱਖੋ....ਕਮਲ ਕੰਗ

ਯੁਨੀਕੋਡ ਵਿੱਚ ਪੰਜਾਬੀ ਲਿਖੋ :

ਇਸ ਲੇਖ ਨੂੰ ਪੜ੍ਹ ਕੇ ਤੁਸੀਂ ਬਿਨਾ ਕਿਸੇ ਸਾਈਟ ਜਾਂ ਸੌਫਟਵੇਅਰ ਆਦਿ ਤੋਂ ਸਿੱਧੇ ਹੀ ਕੰਪਿਊਟਰ ਤੇ ਪੰਜਾਬੀ ਲਿਖਣ ਦੇ ਕਾਬਲ ਹੋ ਸਕਦੇ ਹੋ। ਕਿਸੇ ਵੀ ਪ੍ਰੋਗਰਾਮ ਵਿੱਚ ਸਿੱਧੇ ਹੀ ਟਾਈਪ ਕਰ ਕੇ ਪੰਜਾਬੀ ਲਿਖ ਸਕਦੇ ਹੋ ਅਤੇ ਇਸ ਤਰ੍ਹਾਂ ਪੰਜਾਬੀ ਲਿਖਣ ਲਈ ਤੁਹਾਨੂੰ ਇੰਟਰਨੈੱਟ ਤੇ ਲੌਗ ਇਨ ਕਰਨ ਦੀ ਕੋਈ ਜਰੂਰਤ ਨਹੀਂ ਹੈ ਤੁਸੀਂ ਜਦੋਂ ਮਰਜ਼ੀ ਔਫਲਾਈਨ ਹੁੰਦੇ ਹੋਏ ਵੀ ਬਹੁਤ ਤੇਜ਼ੀ ਵਿੱਚ ਪੰਜਾਬੀ ਲਿਖ ਸਕਦੇ ਹੋ।

ਇਸ ਜਾਣਕਾਰੀ ਨਾਲ਼ ਭਰੇ ਹੋਏ ਲੇਖ ਵਿੱਚ ਕੁਝ ਕਮੀਆਂ ਵੀ ਹੋਣਗੀਆਂ ਪਰ ਤੁਸੀਂ ਮੈਨੂੰ ਈਮੇਲ ਕਰ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ email me@ kang.punjabi@gmail.com

ਪੰਜਾਬੀ ਯੁਨੀਕੋਡ ਦੀ ਵਰਤੋਂ ਬਾਰੇ ਕੁਝ ਨੁਕਤੇ (ਇਸ ਲੇਖ ਨੂੰ ਪੜ੍ਹ ਕੇ ਕੁਝ ਵੀ ਕਰਨ ਤੋਂ ਪਹਿਲਾਂ ਪਰਿੰਟ ਕਰ ਲਵੋ)
ਵਿੰਡੋਜ਼ ਐਕਸ ਪੀ ਅਤੇ ਇਸ ਤੋਂ ਅਪਗਰੇਡਡ ਸਿਸਟਮਜ਼ ਵਿੱਚ ਯੁਨੀਕੋਡ ਦੇ ਜਰੀਏ ਪੰਜਾਬੀ ਲਿਖਣ ਲਈ ਕੀ ਕਰਨਾ ਪੈਂਦਾ ਹੈ? ਇਸ ਬਾਰੇ ਵਿੱਚ ਕੁਝ ਮਹੱਤਵਪੂਰਨ ਗੱਲਾਂ, ਨੁਕਤੇ ਤੁਸੀਂ ਇਸ ਜਾਣਕਾਰੀ ਵਿੱਚ ਪੜ੍ਹ ਸਕੋਗੇ। ਯੁਨੀਕੋਡ ਨੂੰ ਵਰਤਣਾ ਮੇਰਾ ਸ਼ੌਕ ਬਣ ਚੁੱਕਾ ਹੈ ਅਤੇ ਮੈਂ ਸਾਰੇ ਪੰਜਾਬੀਆਂ ਨੂੰ ਇਸ ਨੂੰ ਵਰਤਣ ਦਾ ਸੱਦਾ ਦਿੰਦਾ ਹੋਇਆ ਆਪਣੇ ਵਲੋਂ ਵਰਤੇ ਹੋਏ ਅਹਿਮ ਨੁਕਤੇ ਇੱਥੇ ਸਾਂਝੇ ਕਰਨ ਦਾ ਹੌਂਸਲਾ ਕਰ ਰਿਹਾ ਹਾਂ, ਇਹ ਸਭ ਇਸ ਇੰਟਰਨੈੱਟ ਦੀ ਮਿਹਰਬਾਨੀ ਸਦਕਾ ਪ੍ਰਾਪਤ ਕਰਨ ਦਾ/ਸਿੱਖਣ ਦਾ ਸੁਭਾਗ ਹੀ ਹੈ, ਬਹੁਤੀਆਂ ਗੱਲਾਂ ਤੋਂ ਬਾਅਦ ਹੁਣ ਗੱਲ ਕਰਦਾ ਹਾਂ ਕਿ ਕਿਵੇਂ ਯੁਨੀਕੋਡ ਨੂੰ ਵਿੰਡੋਜ਼ ਵਿੱਚ ਇਨਸਟਾਲ/ਲਗਾਇਆ ਜਾ ਸਕਦਾ ਹੈ? :-

੧।
ਸਭ ਤੋਂ ਪਹਿਲਾਂ ਹੇਠ ਲਿਖੇ ਲਿੰਕ ਤੇ ਜਾ ਕੇ ਗੁਰਬਾਣੀ ਦੀ ਕੀਬੋਰਡ ਲੇਅ-ਆਊਟ ਮੁਫ਼ਤ ਵਿੱਚ ਡਾਊਨ ਲੋਡ ਕਰੋ:


ਸਾਈਟ ਤੇ ਜਾ ਕੇ ਬਿਲਕੁਲ ਸਫੇ ਦੇ ਅੰਤ ਵਿੱਚ ਇਸ ਸਿਰਲੇਖ
Custom Punjabi/Gurmukhi Unicode Keyboards
ਅਧੀਨ ਨੰਬਰ ੨ ਨੂੰ ਡਾਊਨ ਲੋਡ ਕਰੋ ਅਤੇ ਆਪਣੇ ਕੰਪਿਊਟਰ ਦੀ ਡਿਸਕਟੌਪ ਤੇ ਸੇਵ ਕਰ ਲਵੋ। ਇਹ ਲੇਅ-ਆਊਟ "ਡੀ ਆਰ ਚਾਤਰਿਕ"(dr chatrik fonts) ਫੌਂਟਸ ਨਾਲ ਸਬੰਧਿਤ ਹੈ ਜੋ ਕਿ ਮੇਰੇ ਹਿਸਾਬ ਨਾਲ ਵਰਤਣੇ ਬੇਹੱਦ ਸੌਖੇ ਅਤੇ ਸੋਹਣੇ ਫੌਂਟਸ ਹਨ। ਇਸ ਫਾਈਲ ਵਿੱਚ ਨਾਲ ਹੀ ਕੀਬੋਰਡ ਲੇਅ-ਆਊਟ ਦੀ ਤਸਵੀਰ ਵੀ ਹੈ।

੨। ਫਾਈਲ ਨੂੰ ਅਨਜਿੱਪ(unzip) ਕਰ ਕੇ ਕੰਪਿਊਟਰ ਦੀ ਡਿਸਕਟੌਪ ਤੇ ਜਾਂ ਆਪਣੇ ਡਾਕੂਮਿੰਟਸ ਫੋਲਡਰ ਵਿੱਚ ਸੇਵ ਕਰੋ।
ਇਸ ਨੂੰ ਡਬਲ ਕਲਿੱਕ ਕਰ ਕੇ ਆਪਣੇ ਕੰਪਿਊਟਰ ਵਿੱਚ ਇਨਸਟਾਲ ਕਰ ਲਵੋ।

੩। ਇਸ ਤੋਂ ਬਾਅਦ "ਸਟਾਰਟ"(start) ਵਿੱਚ ਜਾ ਕੇ "ਕੰਟਰੋਲ ਪੈਨਲ"(control panel) ਵਿੱਚ ਜਾਓ, ਕੰਟਰੋਲ ਪੈਨਲ ਵਿੱਚ ਜਾ ਕੇ "ਸਵਿੱਚ ਟੂ ਕਲਾਸਕ"(switch to classic) ਨੂੰ ਕਲਿੱਕ ਕਰੋ।

ਹੁਣ "ਰੀਜ਼ਨਲ ਐਂਡ ਲੈਂਗੂਏਜ਼ ਔਪਸ਼ਨ"(regional and language options) ਵਿੱਚ ਜਾਓ।

ਇਸ ਵਿੱਚ ਜਾ ਕੇ "ਲੈਂਗੂਏਜ਼"(language) ਖਾਨੇ ਤੇ ਕਲਿੱਕ ਕਰੋ।

ਹੇਠਾਂ ਪਹਿਲੇ ਖਾਨੇ ਵਿੱਚ ਟਿੱਕ ਮਾਰਕ ਕਰ ਕੇ ਓਕੇ ਕਰੋ, ਜਦੋਂ ਇਹ ਇਨਸਟਾਲ ਹੋ ਗਿਆ ਤਾਂ ਕੰਪਿਊਟਰ ਤੁਹਾਨੂੰ ਵਿੰਡੋਜ਼ ਨੂੰ ਰੀਸਟਾਰਟ/ਦੋਬਾਰਾ ਚਲਾਉਣ ਲਈ ਕਹੇ ਗਾ, ਵਿੰਡੋਜ਼ ਦੀ ਗੱਲ ਮੰਨੋ ਅਤੇ ਕੰਪਿਊਟਰ ਦੋਬਾਰਾ ਸਟਾਰਟ ਕਰੋ।

੪। ਕੰਪਿਊਟਰ ਰੀਸਟਾਰਟ ਹੋਣ ਤੋਂ ਬਾਅਦ, "ਕੰਟਰੋਲ ਪੈਨਲ"(control panel) ਵਿੱਚ ਜਾ ਕੇ "ਰੀਜ਼ਨਲ ਲੈਂਗੂਏਜ਼ ਔਪਸ਼ਨ"(regional and language options) ਵਿੱਚ ਫਿਰ ਜਾਓ, "ਲੈਂਗੂਏਜ਼"(language) ਖਾਨੇ ਦੇ ਅਧੀਨ ਅੱਧ-ਵਿਚਕਾਰ ਸੱਜੇ ਪਾਸੇ "ਡਿਟੇਲਜ਼"(details) ਨੂੰ ਕਲਿੱਕ ਕਰੋ।"ਡਿਟੇਲਜ਼"(details) ਵਿੱਚ "ਸੈਟਿੰਗਸ"(settings) ਵਿੱਚ ਜਾਓ ਅਤੇ "ਐਡ"(add) ਬਟਨ ਤੇ ਕਲਿੱਕ ਕਰੋ। ਛੋਟੀ ਜਿਹੀ ਵਿੰਡੋਜ਼ ਖੁੱਲੇਗੀ ਅਤੇ ਉਸ ਵਿੱਚ "ਇਨਪੁੱਟ"(input) ਪੰਜਾਬੀ ਕਰੋ ਅਤੇ "ਕੀਬੋਰਡ ਲੇਅ-ਆਊਟ"(keyboard layout) ਨੂੰ ਗੁਰਬਾਣੀ ਲਿੱਪੀ ਲੇਅ-ਆਊਟ ਕਰੋ।

"ਓਕੇ"(okay) ਕਲਿੱਕ ਕਰੋ ਅਤੇ "ਟਾਸਕਬਾਰ"(task bar) ਤੇ ਜਾ ਕੇ ਸੱਜੀ ਕਲਿੱਕ ਕਰੋ ਅਤੇ “ਟੂਲਬਾਰ”(toolbar) ਵਿੱਚ ਜਾ ਕੇ "ਲੈਂਗੂਏਜ਼ ਬਾਰ"(language bar) ਨੂੰ ਔਨ ਕਰੋ, ਇਸ ਤੋਂ ਬਾਅਦ ਹੇਠਾਂ "ਟਾਸਕਬਾਰ"(task bar) ਵਿੱਚ ਅੰਗ੍ਰੇਜ਼ੀ ਵਿੱਚ "ਈ ਇਨ (EN)" ਲਿਖਿਆ ਮਿਲੇਗਾ, ਉਸ ਤੇ ਕਲਿੱਕ ਕਰੋ ਅਤੇ "ਪੀ ਏ (PA)" ਨੂੰ ਔਨ ਕਰੋ। ਜਦੋਂ ਵੀ ਤੁਸੀਂ ਪੰਜਾਬੀ ਵਿੱਚ ਲਿਖਣਾ ਹੋਵੇਗਾ ਜਾਂ ਹੋਰ ਕਿਸੇ ਵੀ ਲੈਂਗੂਏਜ਼ ਮਤਲਬ ਅੰਗ੍ਰੇਜ਼ੀ ਵਿੱਚ ਤਾਂ ਤੁਹਾਨੂੰ ਇਸ ਬਾਰ ਵਿੱਚ ਜਾ ਕੇ ਲੈਂਗੂਏਜ਼ ਔਪਸ਼ਨ ਔਨ ਕਰਨਾ ਪਵੇਗਾ। ਹੇਠਾਂ ਬਾਰ ਵਿੱਚ "ਈ ਇਨ" ਜਾਂ "ਪੀ ਇਨ" ਲਿਖਿਆ ਜਰੂਰ ਹੋਣਾ ਚਾਹੀਦਾ ਹੈ।
ਨੋਟ: (ਤੁਸੀਂ ਭਾਸ਼ਾ ਬਦਲਣ ਲਈ ਕੀਬੋਰਡ ਤੋਂ alt+shift ਵੀ ਵਰਤ ਸਕਦੇ ਹੋ, ਇਹ ਬੇਹੱਦ ਸੌਖਾ ਤਰੀਕਾ ਹੈ।)

ਨੋਟ: ਕਿਸੇ ਵੀ ਲਿਖਣ ਵਾਲ਼ੇ ਪ੍ਰੋਗਰਾਮ ਨੂੰ ਜਦੋਂ ਤੁਸੀਂ ਖੋਹਲਦੇ ਹੋ ਤਾਂ ਹਰ ਪ੍ਰੋਗਰਾਮ ਲਈ ਤੁਹਾਨੂੰ ਇਹ ਸੈਟਿੰਗ ਹਰ ਵਾਰ ਬਦਲਣੀ ਪਵੇਗੀ। ਜੇ ਤੁਸੀਂ ਇੰਟਰਨੈਟ ਇਕਸਪਲੋਰਰ ਵਿੱਚ ਵੀ ਲਿਖਣਾ ਹੈ ਤਾਂ ਤੁਹਾਨੂੰ ਇਹ ਸੈਟਿੰਗ ਬਦਲਣੀ ਪਵੇਗੀ।
ਜਦੋਂ ਤੁਸੀਂ ਕੰਪਿਊਟਰ ਤੇ ਲੌਗ ਇਨ ਕਰਦੇ ਹੋ ਤਾਂ ਖਿਆਲ ਰੱਖੋ ਕਿ ਟਾਸਕਬਾਰ ਵਿੱਚ ਕਿਹੜੀ ਲੈਂਗੂਏਜ਼ ਦੀ ਸੈਟਿੰਗ ਹੈ? EN ਹੋਵੇ ਤਾਂ ਤੁਸੀਂ ਲੌਗ ਇਨ ਕਰ ਸਕੋਗੇ। ਹਰ ਪ੍ਰੋਗਰਾਮ ਨੂੰ ਵਰਤਣ ਵੇਲੇ ਤੁਹਾਨੂੰ ਭਾਸ਼ਾ (language) ਬਦਲਣੀ ਪਵੇਗੀ। ਪਹਿਲਾਂ ਪਹਿਲਾਂ ਥੋੜਾ ਹੋਰ ਤਰ੍ਹਾਂ ਲੱਗੇਗਾ ਹਰ ਵਾਰ ਭਾਸ਼ਾ ਬਦਲਣੀ ਪਰ ਹੌਲ਼ੀ ਹੌਲ਼ੀ ਇਸ ਦੀ ਆਦਤ ਪੈ ਜਾਵੇਗੀ ਤੇ ਤੁਸੀਂ ਮਾਂ ਬੋਲੀ ਨੂੰ ਆਪਣੇ ਕੰਪਿਊਟਰ ਤੇ ਪਾਣੀ ਵਾਂਗ ਲਿਖਦੇ ਹੋਏ ਨਜ਼ਰ ਆਓਗੇ!

ਹੁਣ ਤੁਸੀਂ ਆਪਣੇ ਕੰਪਿਊਟਰ ਵਿੱਚ ਪੰਜਾਬੀ ਯੁਨੀਕੋਡ ਵਰਤਣ ਦੇ ਯੋਗ ਹੋ। (ਇੱਥੇ ਸਿਰਫ਼ ਵਿੰਡੋਜ਼ ਐਕਸ ਪੀ (XP) ਅਤੇ ਵਿਸਟਾ (VISTA) ਬਾਰੇ ਹੀ ਜਾਣਕਾਰੀ ਲਿਖੀ ਗਈ ਹੈ। ਹੋਰ ਵਿੰਡੋਜ਼ ਵਿੱਚ ਵੀ ਜੇ ਤੁਸੀਂ ਪੰਜਾਬੀ ਯੁਨੀਕੋਡ ਵਰਤਣਾ ਚਾਹੂੰਦੇ ਹੋ ਤਾਂ ਮੈਨੂੰ ਲਿਖੋ, ਤੁਹਾਡੀ ਦੋਸਤਾਂ ਦੀ ਮੱਦਦ ਨਾਲ਼ ਮੱਦਦ ਕੀਤੀ ਜਾਏਗੀ।
ਜੇ ਅਜੇ ਵੀ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਹੋਰ ਜਾਣਕਾਰੀ ਲਈ ਹੇਠਾਂ ਦਿੱਤੀਆਂ ਸਾਈਟਾਂ ਤੇ ਜਾ ਕੇ ਆਪ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:


ਆਖਰੀ ਸਾਈਟ ਤੋਂ ਤੁਸੀਂ ਸੌਫਟਵੇਅਰ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹੋ ਜਿਸ ਨਾਲ ਤੁਸੀਂ ਕਾਫ਼ੀ ਫੌਂਟਸ ਵਿੱਚ ਲਿਖੀ ਹੋਈ ਪੰਜਾਬੀ ਯੁਨੀਕੋਡ ਵਿੱਚ ਤਬਦੀਲ ਕਰ ਸਕਦੇ ਹੋ।
ਜੇ ਤੁਸੀਂ ਇਸ ਜਾਣਕਾਰੀ ਤੋਂ ਖੁਸ਼ ਹੋ ਤਾਂ ਹੌਂਸਲਾ ਅਫ਼ਜਾਈ ਲਈ ਟਿੱਪਣੀ ਜਰੂਰ ਲਿਖੋ, ਧੰਨਵਾਦ
ਇਹ ਜਾਣਕਾਰੀ ਵਿੰਡੋਜ਼ ਲਈ ਅਤੇ ਮੈਕ ਦੋਵਾਂ ਲਈ ਹੈ। ਵਿੰਡੋਜ਼ ਲਈ ਤੁਹਾਨੂੰ ਸਾਰਾ ਲੇਖ ਪੜ੍ਹਨ ਦੀ ਲੋੜ ਹੈ ਪਰ ਮੈਕ ਲਈ ਸਿਰਫ ਇਸ ਲਿੰਕ ਨੂੰ ਦਬਾਓ ਅਤੇ ਲਿਖਣਾ ਸ਼ੁਰੂ ਕਰ ਦਿਓ
http://punjabi.aglsoft.com/punjabi/converter/?show=text

4 comments:

Admin said...

ਵੀਰ ਜੀ ਹੇਠਾਂ ਟਾਸਕਬਾਰ ਤੇ ਜਿੱਥੇ EN ਜਾਂ PA ਲਿਖਿਆ ਹੁੰਦਾ ਹੈ ਉੱਥੋਂ ਭਾਸ਼ਾ ਬਦਲਣ ਪਈ ਮਤਲਬ ਕਿ EN ਤੋਂ PA ਜਾਂ PA ਤੋਂ EN ਕਰਨ ਲਈ ਰਾਈਟ ਬਟਨ ਕਲਿੱਕ ਕਰ ਕੇ ਭਾਸ਼ਾ ਬਦਲਣ ਦੀ ਲੋੜ ਨਹੀਂ,ਇਸ ਪਈ ਬਹੁਤ ਹੀ ਜਿ਼ਆਦਾ ਸੌਖਾ ਤਰੀਕਾ ਹੈ ਕਿ ਆਪਣੇ ਕੰਪਿਊਟਰ ਦੇ ਕੀ-ਬੋਰਡ ਤੋਂ Alt+Shift ਬਟਨ ਦਬਾਉਣ ਨਾਲ ਤੁਸੀਂ ਭਾਸ਼ਾ ਬਦਲ ਸਕਦੇ ਹੋ।

ਕਾਵਿ-ਕਣੀਆਂ said...

ਹਾਂ ਜੀ ਧੰਨਵਾਦ ਵੀਰ ਜੀ,,, ਮੈਂ ਵੈਸੇ ਸਦਾ ਹੀ ਏਸੇ ਤਰ੍ਹਾਂ ਕਰਦਾ ਹਾਂ ਪਰ ਇੱਥੇ ਲੇਖ ਵਿੱਚ ਇਸ ਬਾਰੇ ਲਿਖਣਾ ਭੁੱਲ ਗਿਆ,,, ਸ਼ੁਕਰੀਆ ਜੀ ਬਹੁਤ ਬਹੁਤ ਯਾਦ ਕਰਵਾਉਣ ਲਈ☬

Guglani said...

ਵੀਰ ਜੀ ਤੁਸੀਂ ਆਪਣੇ ਸਾਥੀਆਂ ਨੂੰ pa.wikipedia.org ਪੰਜਾਬੀ ਵਿਕਿਪੀਡੀਆ ਸਾਈਟ ਤੇ ਲੇਖ ਲਿਖਣ ਲਈ ਵੀ ਉਤਸਾਹਤ ਕਰੋ ਜੀ। ਮੈਂ ਤਾਂ ਬਹੁਤ ਲੇਖ ਯੂਨਿਕੋਡ ਵਿਚ ਹੀ ਪਾਏ ਹਨ ਮੇਰਾ ਯੋਗਦਾਨ ਨਿਮਿਨ ਲਿਖਿਤ ਲਿੰਕ ਤੇ ਦੇਖਿਆ ਜਾ ਸਕਦਾ ਹੈ:-
http://pa.wikipedia.org/wiki/%E0%A8%96%E0%A8%BE%E0%A8%B8:Contributions/Guglani

Guglani said...

ਪੰਜਾਬੀ ਕੰਪਿਊਟਿੰਗ ਲਈ ਹੇਠਾਂ ਦਿੱਤੀ ਸਾਈਟ ਤੇ ਬਹੁਤ ਉਪਯੋਗੀ ਲਿੰਕ ਪਾਏ ਗਏ ਹਨ ਇਨ੍ਹਾਂ ਦਾ ਬਹੁਤ ਲਾਭ ਉਠਾਇਆ ਜਾ ਸਕਦਾ ਹੈ। ਜਿਵੇਂ:-http://learnpunjabi.org/pr.htm

ਹੋਰ ਭਾਸ਼ਾ ਵਿਭਾਗ ਦਿ ਸਾਈਟ ਤੌਂ ਪਮਜਾਬੀ ਸ਼ਬਦਾਵਲੀ ਦੀ ਔਨਲਾਈਨ ਮਦਦ ਵਿ ਲਇ ਜਾ ਸਕਦੀ ਹੈ:-

http://www.pblanguages.gov.in/shabadawali/searchWord.aspx